ਕੈਲਟੀ ਮੈਂਟਲ ਹੈਲ਼ਥ ਰਿਸੋਰਸ ਸੈਂਟਰ ਹੇਠ ਦਰਜ ਸੇਵਾਵਾਂ ਪੇਸ਼ ਕਰਦਾ ਹੈ:
- ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਤ ਕਰਦੇ ਮਾਨਸਿਕ ਸਿਹਤ ਅਤੇ ਵਿਸੇਸ਼ ਤਰ੍ਹਾਂ ਦੀ ਵਸਤ (ਨਸ਼ੇ ਆਦਿ) ਦੀ ਵਰਤੋਂ ਨਾਲ ਸੰਬੰਧਤ ਮਸਲਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਅਤੇ ਸਾਧਨ
- ਬੀ ਸੀ ਅੰਦਰ ਮਦਦ ਅਤੇ ਇਲਾਜ ਲਈ ਵੱਖ ਵੱਖ ਰਸਤੇ
- ਮਾਨਸਿਕ ਸਿਹਤ ਸਿਸਟਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਮਦਦ
- ਨੌਜਵਾਨਾਂ ਦੇ ਹਾਣੀਆਂ, ਮਾਪਿਆਂ ਅਤੇ ਇਮਦਾਦੀ ਵਰਕਰਾਂ ਦੇ ਸਹਿਕਾਰੀਆਂ, ਮਾਪਿਆਂ ਜਿੰਨ੍ਹਾਂ ਨੇ ਖੁਦ ਜਾਂ ਉਨ੍ਹਾਂ ਦੇ ਪਰਿਵਾਰਾਂ ਨੇ ਮਾਨਸਿਕ ਸਿਹਤ ਸੰਬੰਧਤ ਚੁਣੌਤੀਆਂ ਹੰਢਾਈਆਂ ਹੋਣ ਜਾਂ ਅਨੁਭਵ ਕੀਤੀਆਂ ਹੋਣ
- ਭੋਜਨ ਸੰਬੰਧਤ ਵਿਗਾੜ ਜਾਂ ਖਾਣਾ ਖਾਣ ਨਾਲ ਪਏ ਵਿਗਾੜ ਬਾਰੇ ਸਰੋਕਾਰ ਵਾਲੇ ਹਰ ਉਮਰ ਦੇ ਵਿਅਕਤੀ ਲਈ ਸਾਧਨ ਅਤੇ ਮਦਦ
- ਮਾਪਿਆਂ, ਅਤੇ ਸਕੂਲਾਂ ਅਤੇ ਸਿਹਤ ਦੇ ਪੇਸ਼ਾਵਰਾਂ, ਸਮੇਤ ਪਿੰਨਵ੍ਹੀਲ ਐਜੂਕੇਸ਼ਨ ਸੀਰੀਜ਼ ਦੇ, ਲਈ ਮੁਫ਼ਤ ਸਿਖਿਆਦਾਇਕ ਪ੍ਰੋਗਰਾਮ
ਅਮਲੇ, ਮਾਪਿਆਂ, ਅਤੇ ਯੁਵਕਾਂ ਦੇ ਹਾਣੀਆਂ ਦੀ ਮਦਦ ਕਰਨ ਵਾਲੇ ਅਜਿਹੇ ਵਰਕਰਾਂ ਜਿਹੜੇ ਐਫ. ਓ.ਆਰ.ਸੀ.ਈ.ਸੁਸਾਇਟੀ ਫ਼ਾਰ ਕਿਡਜ਼ ਮੈਂਟਲ ਹੈਲ਼ਥ (ਰਿਹਾਇਸ਼ੀ ਮਾਪਿਆਂ ਅਤੇ ਰਿਹਾਇਸ਼ੀ ਯੁਵਕਾਂ ), ਈਟੰਗ ਡਿਸਆਰਡਰਜ਼ ਪੀਅਰ ਸਪੋਰਟ ਵਰਕਰ
ਦੀ ਭਾਈਵਾਲੀ ਨਾਲ ਕੈਲਟੀ ਸੈਂਟਰ ਵਿਖੇ ਕੰਮ ਕਰਦੇ ਹੋਣ ਵੱਲੋਂ ਜਾਣਕਾਰੀ, ਮਦਦ ਅਤੇ ਹਾਣੀਆਂ ਲਈ ਸਮਰਥਨ ਮੁਹੱਈਆ ਕੀਤਾ ਜਾਂਦਾ ਹੈ।
ਵਿਡੀਉ ਜਿਹੜੀ ਸਾਡੇ ਵੱਲੋਂ ਮੁਹੱਈਆ ਕੀਤੀਆਂ ਜਾਂਦੀਆਂ ਸੇਵਾਵਾਂ ਅਤੇ ਸਾਧਨਾਂ ਦਾ ਵਰਣਨ ਕਰਦੀ ਹੈ, ਉਤੇ ਕਲਿੱਕ ਕਰੋ।
ਸਾਡੇ ਨਾਲ ਸੰਪਰਕ ਕਿਵੇਂ ਕੀਤਾ ਜਾਵੇ:
- ਫ਼ੋਨ ਰਾਹੀਂ: 604-875-2084 ‘ਤੇ ਜਾਂ ਬੀ ਸੀ ਵਿੱਚ ਕਿਸੇ ਵੀ ਥਾਂ ਤੋਂ ਟੋਲ਼ ਫ੍ਰੀ 1-800-665-1822 ‘ਤੇ
- ਨਿੱਜੀ ਤੌਰ ਤੇ: ਬੀ ਸੀ ਚਿਲਡਰਨਜ਼ ਹਾਸਪੀਟਲ, ਮੈਂਟਲ ਹੈਲ਼ਥ ਬਿਲਡਿੰਗ, 4555 ਹੈਦਰ ਸਟਰੀਟ, ਵੈਨਕੂਵਰ, ਬੀ ਸੀ, ਕਮਰਾ ਪੀ3-302 (ਤੀਜੀ ਮੰਜ਼ਿਲ) (4555 Heather street, Vancouver, B.C. Room P3-302 (3rd floor)
- ਈਮੇਲ: keltycentre@cw.bc.ca
ਕੰਮ ਦਾ ਸਮਾਂ
ਅਸੀਂ ਸੋਮਵਾਰ ਤੋਂ ਸ਼ੁਕਰਵਾਰ, 9:30 ਸਵੇਰ ਤੋਂ ਲੈਕੇ 5 ਵਜੇ ਸ਼ਾਮ ਤੀਕ ਖੁੱਲ੍ਹੇ ਹੁੰਦੇ ਹਾਂ। ਇਸ ਸਮੇਂ ਦੌਰਾਨ ਤੁਸੀਂ ਕਿਸੇ ਸਮੇਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਉਕਤ ਸਮਿਆਂ ਤੋਂ ਇਲਾਵਾ ਤੁਸੀਂ ਐਪੁਆਇਂਟਮੈਂਟ ਲੈ ਕੇ ਸੰਪਰਕ ਕਰ ਸਕਦੇ ਹੋ। ਕਿਰਪਾ ਕਰਕੇ ਐਪੁਆਇਂਟਮੈਂਟ ਲੈਣ ਲਈ ਸਾਡੇ ਨਾਲ ਸੰਪਰਕ ਕਰੋ।