ਇਸ ਵੀਡਿਓ ਵਿੱਚ ਵੱਖ-ਵੱਖ ਸਭਿਆਚਾਰਕ ਪਿਛੋਕੜਾਂ ਵਾਲੇ ਅਜਿਹੇ ਚਾਰ ਪਰਿਵਾਰ ਦਿਖਾਏ ਗਏ ਹਨ ਜਿਨ੍ਹਾਂ ਨੇ ਮਾਨਸਿਕ ਸਿਹਤ ਸਮੱਸਿਆ ਨਾਲ ਗ੍ਰਸਤ ਬੱਚੇ ਜਾਂ ਨੌਜਵਾਨ ਨੂੰ ਸਹਾਰਾ ਦੇਣ ਦੇ ਆਪੋ-ਆਪਣੇ ਤਜਰਬੇ ਸਾਂਝੇ ਕੀਤੇ ਹਨ। ਵੀਡਿਓ ਵਿੱਚ ਦੋ ਸਿਹਤ ਪੇਸ਼ੇਵਰਾਂ ਨੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਰਿਵਾਰ ਕਿਸ ਤਰ੍ਹਾਂ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਲਾਮਤੀ ਵਿੱਚ ਸਹਿਯੋਗ ਦੇ ਸਕਦੇ ਹਨ। “ਸਬਟਾਈਟਲਜ਼” (ਉਪ-ਸਿਰਲੇਖਾਂ) ਰਾਹੀਂ ਇਸ ਵੀਡਿਓ ਦਾ ਅਨੁਵਾਦ ਛੇ ਵੱਖ-ਵੱਖ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ। ਅਸੀਂ ਤੁਹਾਨੂੰ ਇਸ ਵੀਡਿਓ ਨੂੰ ਦੇਖਣ, ਇਸ ਬਾਰੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰਨ (ਸਾਡੀ ਵਿਚਾਰ-ਵਟਾਂਦਰੇ ਸੰਬੰਧੀ ਗਾਈਡ ਦੀ ਮਦਦ ਰਾਹੀਂ!) ਅਤੇ ਇਸ ਨੂੰ ਹੋਰ ਲੋਕਾਂ ਨਾਲ ਸਾਂਝੀ ਕਰਨ ਲਈ ਉਤਸ਼ਾਹਿਤ ਕਰਦੇ ਹਾਂ!
Where You Are Podcast
Through real stories, expertise, and practical tips, this podcast helps families promote their mental health and wellness, navigating important topics to meet you where you are in your journey.