ਪੰਜਾਬੀ ਵਿੱਚ ਮਾਨਸਿਕ ਸਿਹਤ ਵਸੀਲੇ

Mental Health Resources in Punjabi

 

ਦਿਮਾਗ਼ੀ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਨਾਲ ਨਜਿੱਠ ਰਹੇ ਬੱਚਿਆਂ, ਬਾਲਗ਼ਾਂ ਅਤੇ ਪਰਵਾਰਾਂ ਲਈ ਬੀ.ਸੀ. ਵਿਚ ਕੈਲਟੀਮੈਂਟਲ ਹੈਲਥ ਰਿਸੋਰਸਿਜ਼ ਸੈਂਟਰ (Kelty Mental Health Resource Centre) ਇੱਕ ਜਾਣਕਾਰੀ ਸਰੋਤ ਹੈ। ਇਸ ਤੋਂ ਇਲਾਵਾਇਹ ਸੈਂਟਰ ਹਰ ਉਮਰ ਲਈ ਖਾਣ ਪੀਣ ਦੀਆਂ ਚੀਜ਼ਾਂ ਕਾਰਨ ਹੋਏ ਵਿਗਾੜਾਂ (eating disorders) ਲਈ ਵੀ ਸਾਧਨਮੁਹੱਈਆ ਕਰਦਾ ਹੈ। ਤੁਸੀਂ ਫੋਨ ਰਾਹੀਂ, ਜ਼ਾਤੀ ਤੌਰ ਤੇ ਜਾਂ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਕੈਲਟੀ ਮੈਂਟਲ ਹੈਲ਼ਥ ਰਿਸੋਰਸ ਸੈਂਟਰ ਬਾਰੇ

ਕੈਲਟੀ ਮੈਂਟਲ ਹੈਲ਼ਥ ਰਿਸੋਰਸ ਸੈਂਟਰ ਹੇਠ ਦਰਜ ਸੇਵਾਵਾਂ ਪੇਸ਼ ਕਰਦਾ ਹੈ:

  • ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਤ ਕਰਦੇ ਮਾਨਸਿਕ ਸਿਹਤ ਅਤੇ ਵਿਸੇਸ਼ ਤਰ੍ਹਾਂ ਦੀ ਵਸਤ (ਨਸ਼ੇ ਆਦਿ) ਦੀ ਵਰਤੋਂ ਨਾਲ ਸੰਬੰਧਤ ਮਸਲਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਅਤੇ ਸਾਧਨ
  • ਬੀ ਸੀ ਅੰਦਰ ਮਦਦ ਅਤੇ ਇਲਾਜ ਲਈ ਵੱਖ ਵੱਖ ਰਸਤੇ
  • ਮਾਨਸਿਕ ਸਿਹਤ ਸਿਸਟਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਮਦਦ
  • ਨੌਜਵਾਨਾਂ ਦੇ ਹਾਣੀਆਂ, ਮਾਪਿਆਂ ਅਤੇ ਇਮਦਾਦੀ ਵਰਕਰਾਂ ਦੇ ਸਹਿਕਾਰੀਆਂ, ਮਾਪਿਆਂ ਜਿੰਨ੍ਹਾਂ ਨੇ ਖੁਦ ਜਾਂ ਉਨ੍ਹਾਂ ਦੇ ਪਰਿਵਾਰਾਂ ਨੇ ਮਾਨਸਿਕ ਸਿਹਤ ਸੰਬੰਧਤ ਚੁਣੌਤੀਆਂ ਹੰਢਾਈਆਂ  ਹੋਣ ਜਾਂ ਅਨੁਭਵ ਕੀਤੀਆਂ ਹੋਣ
  • ਭੋਜਨ ਸੰਬੰਧਤ ਵਿਗਾੜ ਜਾਂ ਖਾਣਾ ਖਾਣ ਨਾਲ ਪਏ ਵਿਗਾੜ ਬਾਰੇ ਸਰੋਕਾਰ ਵਾਲੇ ਹਰ ਉਮਰ ਦੇ ਵਿਅਕਤੀ ਲਈ ਸਾਧਨ ਅਤੇ ਮਦਦ
  • ਮਾਪਿਆਂ, ਅਤੇ ਸਕੂਲਾਂ ਅਤੇ ਸਿਹਤ ਦੇ ਪੇਸ਼ਾਵਰਾਂ, ਸਮੇਤ  ਪਿੰਨਵ੍ਹੀਲ ਐਜੂਕੇਸ਼ਨ ਸੀਰੀਜ਼ ਦੇ, ਲਈ ਮੁਫ਼ਤ ਸਿਖਿਆਦਾਇਕ ਪ੍ਰੋਗਰਾਮ

ਅਮਲੇ, ਮਾਪਿਆਂ, ਅਤੇ ਯੁਵਕਾਂ ਦੇ ਹਾਣੀਆਂ ਦੀ ਮਦਦ ਕਰਨ ਵਾਲੇ ਅਜਿਹੇ ਵਰਕਰਾਂ ਜਿਹੜੇ ਐਫ. ਓ.ਆਰ.ਸੀ.ਈ.ਸੁਸਾਇਟੀ ਫ਼ਾਰ ਕਿਡਜ਼ ਮੈਂਟਲ ਹੈਲ਼ਥ (ਰਿਹਾਇਸ਼ੀ ਮਾਪਿਆਂ ਅਤੇ ਰਿਹਾਇਸ਼ੀ ਯੁਵਕਾਂ ), ਈਟੰਗ ਡਿਸਆਰਡਰਜ਼ ਪੀਅਰ ਸਪੋਰਟ ਵਰਕਰ

ਦੀ ਭਾਈਵਾਲੀ ਨਾਲ ਕੈਲਟੀ ਸੈਂਟਰ ਵਿਖੇ ਕੰਮ ਕਰਦੇ ਹੋਣ ਵੱਲੋਂ ਜਾਣਕਾਰੀ, ਮਦਦ ਅਤੇ ਹਾਣੀਆਂ ਲਈ ਸਮਰਥਨ ਮੁਹੱਈਆ ਕੀਤਾ ਜਾਂਦਾ ਹੈ।

ਵਿਡੀਉ ਜਿਹੜੀ ਸਾਡੇ ਵੱਲੋਂ ਮੁਹੱਈਆ ਕੀਤੀਆਂ ਜਾਂਦੀਆਂ ਸੇਵਾਵਾਂ ਅਤੇ ਸਾਧਨਾਂ ਦਾ ਵਰਣਨ ਕਰਦੀ ਹੈ, ਉਤੇ ਕਲਿੱਕ ਕਰੋ।

ਸਾਡੇ ਨਾਲ ਸੰਪਰਕ ਕਿਵੇਂ ਕੀਤਾ ਜਾਵੇ:

  • ਫ਼ੋਨ ਰਾਹੀਂ: 604-875-2084 ‘ਤੇ ਜਾਂ ਬੀ ਸੀ ਵਿੱਚ ਕਿਸੇ ਵੀ ਥਾਂ ਤੋਂ ਟੋਲ਼ ਫ੍ਰੀ 1-800-665-1822 ‘ਤੇ
  • ਨਿੱਜੀ ਤੌਰ ਤੇ: ਬੀ ਸੀ ਚਿਲਡਰਨਜ਼ ਹਾਸਪੀਟਲ, ਮੈਂਟਲ ਹੈਲ਼ਥ ਬਿਲਡਿੰਗ, 4555 ਹੈਦਰ ਸਟਰੀਟ, ਵੈਨਕੂਵਰ, ਬੀ ਸੀ, ਕਮਰਾ ਪੀ3-302 (ਤੀਜੀ ਮੰਜ਼ਿਲ) (4555 Heather street, Vancouver, B.C. Room P3-302 (3rd floor)
  • ਈਮੇਲ: keltycentre@bcmhs.bc.ca

ਕੰਮ ਦਾ ਸਮਾਂ

ਅਸੀਂ ਸੋਮਵਾਰ ਤੋਂ ਸ਼ੁਕਰਵਾਰ, 9:30 ਸਵੇਰ ਤੋਂ ਲੈਕੇ 5 ਵਜੇ ਸ਼ਾਮ ਤੀਕ ਖੁੱਲ੍ਹੇ ਹੁੰਦੇ ਹਾਂ। ਇਸ ਸਮੇਂ ਦੌਰਾਨ ਤੁਸੀਂ ਕਿਸੇ ਸਮੇਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਉਕਤ ਸਮਿਆਂ ਤੋਂ ਇਲਾਵਾ  ਤੁਸੀਂ ਐਪੁਆਇਂਟਮੈਂਟ ਲੈ ਕੇ ਸੰਪਰਕ ਕਰ ਸਕਦੇ ਹੋ। ਕਿਰਪਾ ਕਰਕੇ ਐਪੁਆਇਂਟਮੈਂਟ ਲੈਣ ਲਈ ਸਾਡੇ ਨਾਲ ਸੰਪਰਕ ਕਰੋ।

ਅਕਸਰ ਪੁੱਛੇ ਜਾਂਦੇ ਪ੍ਰਸ਼ਨ

Q ਮਾਨਸਿਕ ਸਿਹਤ ਤੋਂ ਕੀ ਭਾਵ ਹੁੰਦਾ ਹੈ?

ਮਾਨਸਿਕ ਸਿਹਤ ਦੀ ਪ੍ਰੀਭਾਸ਼ਾ ਕਈ ਤਰ੍ਹਾਂ ਕੀਤੀ ਜਾਂਦੀ ਹੈ। ਵੱਖ ਵੱਖ ਲੋਕਾਂ ਲਈ ਇਸ ਦੇ ਵੱਖ ਵੱਖ ਅਰਥ ਹਨ। ਇਥੇ ਕੈਲਟੀ ਵਿਖੇ, ਅਸੀਂ ਮਾਨਸਿਕ ਸਿਹਤ ਨੂੰ ਵਿਅਕਤੀ ਦੀ ਸਮੁੱਚੀ ਸਿਹਤ ਦਾ ਹਿੱਸਾ ਮੰਨਦੇ ਹਾਂ। ਭਾਵ “ਸਿਹਤ” ਬਿਨਾ “ਮਾਨਸਿਕ ਸਿਹਤ” ਕੋਈ ਅਰਥ ਨਹੀਂ ਰੱਖਦੀ। ਮਾਨਸਿਕ ਸਿਹਤ ਤੋਂ ਭਾਵ ਸਿਰਫ਼ ਮਾਨਸਿਕ ਬੀਮਾਰੀ ਦੀ ਅਣਹੋਂਦ ਹੀ ਨਹੀਂ-ਮਾਨਸਿਕ ਸਿਹਤ ਤੁਹਾਡੇ ਨਿਤਾਪ੍ਰਤੀ ਜੀਵਨ ਦਾ ਜ਼ਰੂਰੀ ਸਰੋਤ ਹੁੰਦੀ ਹੈ। ਜੀਵਨ ਬਾਰੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ, ਕਿਵੇਂ ਸੋਚਦੇ ਹਾਂ, ਅਤੇ ਜੀਵਨ ਨੂੰ ਕਿਵੇਂ ਸਮਝਦੇ ਹਾਂ ਨੂੰ ਇਹ ਪ੍ਰਭਾਵਤ ਕਰਦੀ ਹੈ। ਚੰਗੀ ਮਾਨਸਿਕ ਸਿਹਤ ਅਤੇ ਤੰਦਰੁਸਤ ਹੋਣ ਦਾ ਭਾਵ ਹੈ ਸੰਤੁਲਤ ਰਹਿਣਾ, ਅਤੇ ਡਿਗ ਕੇ ਉੱਠ ਖੜ੍ਹਾ ਹੋਣਾ, ਜੀਵਨ ਦਾ ਅਨੰਦ ਲੈਣਾ ਅਤੇ ਰੋਜ਼ਾਨਾ ਦੇ ਤਨਾਵਾਂ ਨਾਲ ਨਜਿੱਠਣਾ ਅਤੇ ਭਾਰੀ ਮੁਸ਼ਕਲਾਂ ਵਿੱਚੋਂ ਸਬੂਤੇ ਬਾਹਰ ਨਕਲ ਆਉਣ ਦੀ ਯੋਗਤਾ ਰੱਖਣ ਵਾਲੇ ਹੋਣਾ ਹੈ। 

ਸਾਡਾ ਫ਼ਲਸਫਾ

ਇਹ ਪਛਾਣਨਾ ਜ਼ਰੂਰੀ ਹੈ ਕਿ ਮਾਨਸਿਕ ਸਿਹਤ ਦੀਆਂ ਚਣੌਤੀਆਂ ਆਮ ਪਾਈਆਂ ਜਾਂਦੀਆਂ ਹਨ, ਅਤੇ ਜੀਵਨ ਅੰਦਰ ਕਿਸੇ ਘੜੀ ਸਾਡੇ ਵਿੱਚੋਂ ਬਹੁਤੇ ਜਾਂ ਤਾਂ ਮਾਨਸਿਕ ਸਿਹਤ ਚਣੌਤੀ ਨਾਲ ਖ਼ੁਦ ਸੰਘਰਸ਼ ਕਰਨਗੇ, ਜਾਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋਣਗੇ ਜਿਸ ਨੂੰ ਇਸ ਦਾ ਸ਼ਿਕਾਰ ਹੋਵੇ। 

ਕੈਲਟੀ ਵਿਖੇ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਭਾਵੇਂ ਤੁਹਾਡੇ ਵਿੱਚ ਮਾਨਸਿਕ ਵਗਾੜ ਦੀ ਤਸ਼ਖੀਸ ਹੋਈ ਹੋਵੇ ਜਾਂ ਨਾ, ਹਰੇਕ ਵਿਅਕਤੀ ਮਾਨਸਿਕ ਤੰਦਰੁਸਤੀ ਅਨੁਭਵ ਕਰ ਸਕਦਾ ਹੈ। ਮਾਨਸਿਕ ਬਿਮਾਰੀ ਵਾਲੇ ਬਹੁਤੇ ਵਿਅਕਤੀ ਪ੍ਰਸੰਨ ਅਤੇ ਰਚਨਾਤਮਕ ਜੀਵਨ ਬਤੀਤ ਕਰਦੇ ਹਨ ਅਤੇ ਕਈ ਸਾਰਥਕ ਸੰਬੰਧ ਸਿਰਜਦੇ ਹਨ।

Q ਮਾਨਸਿਕ ਸਿਹਤ ਚਣੌਤੀਆਂ ਅਤੇ ਵਿਗਾੜਾਂ ਤੋਂ ਕੀ ਭਾਵ ਹੈ?

ਮਾਨਸਿਕ ਸਿਹਤ ਚਣੌਤੀਆਂ ਅਤੇ ਵਿਗਾੜਾਂ (ਜਾਂ ਮਾਨਸਿਕ ਬਮਾਰੀਆਂ) ਦੇ ਵੱਖ ਵੱਖ ਕਈ ਚਿੰਨ੍ਹ ਅਤੇ ਲੱਛਣ ਹੁੰਦੇ ਹਨ, ਅਤੇ ਵੱਖ ਵੱਖ ਵਿਅਕਤੀਆਂ ਲਈ ਇਹ ਵੱਖ ਵੱਖ ਤਰ੍ਹਾਂ ਦੇ ਹੁੰਦੇ ਹਨ। ਵਿਅਕਤੀ ਕਿਵੇਂ ਸੋਚਦਾ, ਮਹਿਸੂਸ ਕਰਦਾ ਅਤੇ ਵਰਤਾਉ ਕਰਦਾ ਹੈ ਉੱਪਰ ਇਹ ਅਸਰ ਪਾ ਸਕਦੇ ਹਨ। ਮਾਨਸਿਕ ਵਿਗਾੜ ਦੇ ਆਮ ਪਾਏ ਜਾਂਦੇ ਲੱਛਣਾਂ ਦਾ ਪਤਾ ਵਿਅਕਤੀ ਕਿਸ ਰੌਂ ਵਿੱਚ ਹੈ ਅਤੇ ਉਹ ਵਸਤਾਂ ਨੂੰ ਪ੍ਰਤੀਤ ਕਿਵੇਂ ਕਰਦਾ ਹੈ, ਉਸ ਦੇ ਮਾਨਸਿਕ ਬੋਝਾਂ ਅਤੇ ਡਰਾਂ, ਵਿਆਕੁਲਤਾ ਦੇ ਭਾਵ ਤੋਂ ਲੱਗਦਾ ਹੈ।   

ਇਨ੍ਹਾਂ ਲੱਛਣਾਂ ਦੇ ਵੱਧੇਰੇ ਵਿਗੜਣ ਤੋਂ ਰੋਕਣ ਲਈ ਮਾਨਸਿਕ ਸਿਹਤ ਚਣੌਤੀਆਂ ਦੀ ਅਗੇਤਰੀ ਪਛਾਣ ਕਰਨੀ ਅਤੇ ਜਿੰਨੀ ਛੇਤੀ ਹੋ ਸਕੇ ਪੇਸ਼ਾਵਾਰਾਨਾਂ ਮਦਦ ਹਾਸਲ ਕਰਨੀ ਸਭ ਤੋਂ ਉੱਤਮ ਉਪਾਅ ਹੁੰਦੇ ਹਨ। ਬਹੁਤੀਆਂ ਮਾਨਸਿਕ ਸਿਹਤ ਚਣੌਤੀਆਂ ਅਤੇ ਵਿਗਾੜ ਦਾ ਬਹੁਤ ਹੱਦ ਤੀਕ ਇਲਾਜ ਕੀਤਾ ਜਾ ਸਕਦਾ ਹੈ, ਅਤੇ ਇਨ੍ਹਾਂ ਚਿਨ੍ਹਾਂ ਦੀ ਅਗੇਤਰੀ ਪਛਾਣ ਕਰ ਲੈਣ ਨਾਲ ਉਹ ਵਿਅਕਤੀ ਪੂਰਨ ਤੇ ਸਫ਼ਲ ਬਹਾਲੀ ਦੇ ਰਾਹ ਪੈ ਜਾਂਦਾ ਹੈ। 

Q ਆਪਣੇ ਬੱਚੇ ਜਾਂ ਯੁਵਕ ਦੀ ਮਾਨਸਿਕ ਸਿਹਤ ਬਾਰੇ ਜੇ ਮੈਨੂੰ ਚਿੰਤਾ ਹੋਵੇ ਤਾਂ ਮੈਂ ਕਿਥੋਂ ਸ਼ੂਰੂ ਕਰਾਂ?

ਜਦੋਂ ਤੁਸੀਂ ਆਪਣੇ ਬੱਚੇ ਦੇ ਰਵੱਈਏ, ਰੌਂ, ਸਕੂਲ ਅੰਦਰ ਕਾਰਗੁਜ਼ਾਰੀ, ਜ਼ਾਤੀ ਸਰੀਰਕ ਰੱਖਿਆ ਅਤੇ/ਜਾਂ ਉਸ ਦੇ ਸਮਾਜਕ ਸੰਬੰਧਾਂ ਅੰਦਰ ਅਜਿਹੀਆਂ ਤਬਦੀਲੀਆਂ ਵੇਖੋ ਜੋ ਸਾਧਾਰਨ ਹੋਣ ਜਾਂ ਵਿਘਣਕਾਰੀ ਹੋਣ, ਉਸ ਦੀ ਆਯੂ ਅਨੁਕੂਲ ਨਾ ਹੋਣ, ਜਾਂ ਉਸ ਦੇ ਹਾਣੀਆਂ ਨਾਲੋਂ ਵੱਧ ਅਨੋਖੀਆਂ ਹੋਣ ਅਤੇ ਇਹ ਆਮ ਨਾਲੋਂ ਵੱਧ ਸਮਾਂ ਜਾਰੀ ਰਹਿਣ, ਜਾਂ ਤੁਹਾਡਾ ਬੱਚਾ ਅਜਿਹੀਆਂ ਗੱਲਾਂ ਵਿੱਚ ਪਹਿਲਾਂ ਵਾਂਗ ਭਾਗ ਨਾ ਲੈਂਦਾ ਹੋਵੇ ਜਾਂ ਉਨ੍ਹਾਂ ਨੂੰ ਨਾ ਮਾਣਦਾ ਹੋਵੇ, ਤਾਂ ਉਸ ਸੂਰਤ ਵਿੱਚ ਮਦਦ ਹਾਸਲ ਕਰਨੀ ਜ਼ਰੂਰੀ ਹੈ।

ਮਾਪੇ / ਸੰਭਾਲ ਪਰਦਾਨ ਵਾਲੇ ਵਜੋਂ, ਤੁਸੀਂ ਸਹਿਮੇ ਹੋਏ ਜਾਂ ਬਹੁਤ ਦਬੇ ਹੋਏ ਮਹਿਸੂਸ ਕਰਦੇ ਹੋਵੋਗੇ, ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਭਾਵੇਂ ਇਹ ਸਦਾ ਸੌਖਾ ਨਹੀਂ ਹੁੰਦਾ, ਮਾਨਸਿਕ ਸਿਹਤ ਚਣੌਤੀਆਂ ਬਹੁਤਾ ਕਰਕੇ ਚਕਿਤਸਾ ਅਤੇ ਦਵਾਈਆਂ ਦੇ ਮੇਲ ਦੁਆਰਾ ਇਲਾਜਯੋਗ ਹੁੰਦੀਆਂ ਹਨ। ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਤੁਸੀਂ ਇਕੱਲੇ ਹੀ ਨਹੀਂ-ਇਸ ਸਫ਼ਰ ਵਿੱਚ ਤੁਹਾਡੀ ਮਦਦ ਕਰਨ ਵਾਸਤੇ ਔਨਲਾਈਨ ਅਤੇ ਭਾਈਚਾਰੇ ਅੰਦਰ ਕਈ ਸਾਧਨ ਤੇ ਸਰੋਤ ਉਪਲਬਧ ਹਨ।  

ਬੀ ਸੀ ਅੰਦਰ ਅਮਰਜੰਸੀ ਅਤੇ ਗ਼ੈਰ-ਅਮਰਜੰਸੀ ਦੀ ਚੋਣ ਕਰਨ ਵਾਸਤੇ ਮੁਕੰਮਲ ਸੂਚੀ ਹਾਸਲ ਕਰਨ ਲਈ ‘Help Finder' ਯੰਤਰ ਦੀ ਵਰਤੋਂ ਕਰੋ ਜੋ ਮਾਨਸਿਕ ਸਿਹਤ ਸਿਸਟਮ ਨੂੰ ਘੋਖਣ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸ ਯੰਤਰ ਦਾ ਭਾਵ ਤੁਹਾਨੂੰ ਲੋੜੀਂਦੇ ਸਾਧਨਾਂ ਨਾਲ ਜੋੜਣਾ ਹੈ ਅਤੇ ਪ੍ਰਕਿਰਿਆ ਦੇ ਸਾਰੇ ਪੜਾਵਾਂ ‘ਤੇ ਤੁਹਾਨੂੰ ਅਗਵਾਈ ਦੇਣੀ ਹੈ।

ਵਧੇਰੇ ਜਾਣਕਾਰੀ, ਸਾਧਨਾਂ ਅਤੇ ਮਾਨਸਿਕ ਸਿਹਤ ਸਿਸਟਮ ਨੂੰ ਘੋਖਣ ਵਿੱਚ ਮਦਦ ਲੈਣ ਲਈ ਫ਼ੋਨ, ਈਮੇਲ  ਦੁਆਰਾ ਜਾਂ ਨਿੱਜੀ ਤੌਰ ਤੇ ਸਾਡੇ ਨਾਲ ਸੰਪਰਕ ਕਰਨ ਵਿੱਚ ਝਿਜਕ ਨਾ ਕਰੋ।

ਨਵੀਨਤਮ ਵਿਡੀਉ

I. ਪਰਿਵਾਰ ਕਿੱਥੋਂ ਸ਼ੁਰੂਆਤ ਕਰ ਸਕਦੇ ਹਨ? ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਬੱਚਿਆਂ ਅਤੇ ਨੌਜੁਆਨਾਂ ਦੀ ਸਹਾਇਤਾ ਕਰਨਾਂ

II. ਪਰਿਵਾਰ ਅੱਗੇ ਚੱਲਦਿਆਂ ਕੀ ਆਸ਼ਾ ਕਰ ਸਕਦੇ ਹਨ? ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਬੱਚਿਆਂ ਅਤੇ ਨੌਜੁਆਨਾਂ ਦੀ ਸਹਾਇਤਾ ਕਰਨਾਂ

Mindfulness: Youth Voices (in Punjabi)

Eating Disorders Meal Support (in Punjabi)

ਇਕੱਠੇ ਹੋਏ ਪਰਿਵਾਰ ਪੰਜਾਬੀ ਵਿੱਚ ਵਿਡੀਉ ਵੇਖੋ

ਇਸ ਵੀਡਿਓ ਵਿੱਚ ਵੱਖ-ਵੱਖ ਸਭਿਆਚਾਰਕ ਪਿਛੋਕੜਾਂ ਵਾਲੇ ਅਜਿਹੇ ਚਾਰ ਪਰਿਵਾਰ ਦਿਖਾਏ ਗਏ ਹਨ ਜਿਨ੍ਹਾਂ ਨੇ ਮਾਨਸਿਕ ਸਿਹਤ ਸਮੱਸਿਆ ਨਾਲ ਗ੍ਰਸਤ ਬੱਚੇ ਜਾਂ ਨੌਜਵਾਨ ਨੂੰ ਸਹਾਰਾ ਦੇਣ ਦੇ ਆਪੋ-ਆਪਣੇ ਤਜਰਬੇ ਸਾਂਝੇ ਕੀਤੇ ਹਨ। ਵੀਡਿਓ ਵਿੱਚ ਦੋ ਸਿਹਤ ਪੇਸ਼ੇਵਰਾਂ ਨੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਰਿਵਾਰ ਕਿਸ ਤਰ੍ਹਾਂ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਲਾਮਤੀ ਵਿੱਚ ਸਹਿਯੋਗ ਦੇ ਸਕਦੇ ਹਨ। “ਸਬਟਾਈਟਲਜ਼” (ਉਪ-ਸਿਰਲੇਖਾਂ) ਰਾਹੀਂ ਇਸ ਵੀਡਿਓ ਦਾ ਅਨੁਵਾਦ ਛੇ ਵੱਖ-ਵੱਖ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ।

ਅਸੀਂ ਤੁਹਾਨੂੰ ਇਸ ਵੀਡਿਓ ਨੂੰ ਦੇਖਣ, ਇਸ ਬਾਰੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰਨ (ਸਾਡੀ ਵਿਚਾਰ-ਵਟਾਂਦਰੇ ਸੰਬੰਧੀ ਗਾਈਡ ਦੀ ਮਦਦ ਰਾਹੀਂ!) ਅਤੇ ਇਸ ਨੂੰ ਹੋਰ ਲੋਕਾਂ ਨਾਲ ਸਾਂਝੀ ਕਰਨ ਲਈ ਉਤਸ਼ਾਹਿਤ ਕਰਦੇ ਹਾਂ!

ਇਸ ਵੀਡਿਓ ਦਾ ਬਿਹਤਰ ਕੁਆਲਟੀ ਵਾਲਾ ਰੂਪਾਂਤਰ (130 MB) ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ।

ਪ੍ਰਕਾਸ਼ਿਤ ਟੂਲਕਿਟ ਮੰਗਵਾਉਣ ਲਈ ਆਰਡਰ ਕਰਨਾ

ਪਰਿਵਾਰਾਂ ਲਈ ਹੈੱਲਦੀ ਲਿਵਿੰਗ ਟੂਲਕਿਟ -ਸੱਤ ਭਾਸ਼ਾਵਾਂ ਵਿੱਚ ਉਪਲਬਧ ਹੈ। ਹੈੱਲਦੀ ਲਿਵਿੰਗ ਟੂਲਕਿਟ ਦਾ ਅਨੁਵਾਦਿਤ ਰੂਪ ਮੰਗਵਾਉਣ ਲਈ C&W bookstore ਦੀ ਵੈਬਸਾਈਟ  http://bookstore.cw.bc.ca (ਪਤਾ ਕਰੋ ‘healthy living toolkit’ ਅੰਗਰੇਜ਼ੀ ਵਿੱਚ) ਨੂੰ ਆਰਡਰ ਕੀਤਾ ਜਾ ਸਕਦਾ ਹੈ।

Order Now

BC Children's Hospital

This is an agency of Provincial Health Services Authority, providing provincial tertiary mental health services to the citizens of British Columbia. Programs include: Adult Tertiary Psychiatry, Geriatric Psychiatry, Forensic Psychiatric Services, Child & Adolescent Mental Health, Women’s Reproductive Mental Health, as well as the Provincial Specialized Eating Disorders Program for children and youth located at the BC Children’s Hospital.

Provincial Health Services Authority

Provincial Health Services Authority (PHSA) is one of six health authorities – the other five health authorities serve geographic regions of BC.

Ministry of Health

British Columbia Ministry of Health

RBC Children's Mental Health Project

RBC Children’s Mental Health Project is RBC's cornerstone “health and wellness” pillar; RBC Children’s Mental Heath Project is a multi-year philanthropic commitment to support community-based and hospital programs that reduce stigma, provide early intervention and increase public awareness about children’s mental health issues.

BC Children's Hospital Foundation

Through a wide range of fundraising events and opportunities, The BC Children's Hospital Foundation is united with its donors by a single, simple passion - to improve the health and the lives of the young people who enter BC Children's Hospital every day.